IMG-LOGO
ਹੋਮ ਰਾਸ਼ਟਰੀ: 18ਵੇਂ ਬ੍ਰਿਕਸ ਸੰਮੇਲਨ 'ਚ ਦਿਖਿਆ ਪੀ.ਐੱਮ. ਮੋਦੀ ਦਾ ਕ੍ਰੇਜ਼: ਵਿਦੇਸ਼ੀ...

18ਵੇਂ ਬ੍ਰਿਕਸ ਸੰਮੇਲਨ 'ਚ ਦਿਖਿਆ ਪੀ.ਐੱਮ. ਮੋਦੀ ਦਾ ਕ੍ਰੇਜ਼: ਵਿਦੇਸ਼ੀ ਮਹਿਲਾ ਪ੍ਰਤੀਨਿਧੀਆਂ ਨਾਲ ਵਾਇਰਲ ਹੋਇਆ "ਫੈਨ ਮੋਮੈਂਟ"

Admin User - Sep 12, 2026 11:41 AM
IMG

ਨਵੀਂ ਦਿੱਲੀ ਵਿਖੇ ਆਯੋਜਿਤ 18ਵੇਂ ਬ੍ਰਿਕਸ (BRICS) ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੁੜਿਆ ਇੱਕ ਬਹੁੱਤ ਹੀ ਦਿਲਚਸਪ ਅਤੇ ਗੈਰ-ਰਸਮੀ ਪਲ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਬ੍ਰਿਕਸ ਬਿਜ਼ਨਸ ਫੋਰਮ ਦੇ ਸਮਾਗਮ ਤੋਂ ਬਾਅਦ ਵਿਦੇਸ਼ੀ ਮਹਿਲਾ ਪ੍ਰਤੀਨਿਧੀਆਂ ਵਿੱਚ ਪ੍ਰਧਾਨ ਮੰਤਰੀ ਮੋਦੀ ਨਾਲ ਤਸਵੀਰ ਖਿਚਵਾਉਣ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਦੀ ਵੀਡੀਓ ਭਾਰਤ ਸਰਕਾਰ ਵੱਲੋਂ ਵੀ ਸਾਂਝੀ ਕੀਤੀ ਗਈ ਹੈ।


ਘਟਨਾ ਉਸ ਸਮੇਂ ਵਾਪਰੀ ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਦੀ ਮੌਜੂਦਗੀ ਵਿੱਚ ਸਮਾਗਮ ਸਮਾਪਤ ਹੋਇਆ। ਇਸ ਤੋਂ ਤੁਰੰਤ ਬਾਅਦ ਕਈ ਵਿਦੇਸ਼ੀ ਮਹਿਲਾ ਨੁਮਾਇੰਦੇ ਪਿਛੋਕੜ ਵਾਲੇ ਬੋਰਡ (ਬੈਕਡ੍ਰੌਪ) ਨੇੜੇ ਇਕੱਠੀਆਂ ਹੋ ਗਈਆਂ ਅਤੇ ਇੱਕ ਪ੍ਰਤੀਨਿਧੀ ਨੇ ਅੰਗਰੇਜ਼ੀ 'ਚ ਪੁੱਛਿਆ— "Can We Have A Picture?" (ਕੀ ਅਸੀਂ ਇੱਕ ਤਸਵੀਰ ਖਿਚਵਾ ਸਕਦੇ ਹਾਂ?)। ਪ੍ਰਧਾਨ ਮੰਤਰੀ ਮੋਦੀ ਨੇ ਤੁਰੰਤ ਮੁਸਕਰਾਉਂਦਿਆਂ "ਹਾਂ, ਬਿਲਕੁਲ" ਕਹਿ ਕੇ ਉਨ੍ਹਾਂ ਦੀ ਬੇਨਤੀ ਪ੍ਰਵਾਨ ਕੀਤੀ ਅਤੇ ਗਰਮਜੋਸ਼ੀ ਨਾਲ ਹੱਥ ਮਿਲਾਉਂਦੇ ਹੋਏ ਤਸਵੀਰਾਂ ਲਈ ਪੋਜ਼ ਦਿੱਤੇ।


ਇਸ ਦੌਰਾਨ ਨੇੜੇ ਖੜ੍ਹੇ ਹੋਰ ਪ੍ਰਤੀਨਿਧੀਆਂ ਦੀ ਬੇਨਤੀ 'ਤੇ ਵੀ ਪੀ.ਐੱਮ. ਮੋਦੀ ਨੇ ਉਨ੍ਹਾਂ ਦੇ ਸਮੂਹ ਨਾਲ ਮਿਲ ਕੇ ਸਮੂਹਿਕ ਤਸਵੀਰਾਂ ਖਿਚਵਾਈਆਂ। ਦੱਸਣਯੋਗ ਹੈ ਕਿ ਭਾਰਤ 12 ਅਤੇ 13 ਸਤੰਬਰ ਨੂੰ 18ਵੇਂ ਬ੍ਰਿਕਸ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ, ਜਿਸ ਵਿੱਚ ਦੁਨੀਆ ਭਰ ਦੇ ਦਿੱਗਜ ਆਗੂ ਅਤੇ ਨੁਮਾਇੰਦੇ ਸ਼ਿਰਕਤ ਕਰ ਰਹੇ ਹਨ। ਸੰਮੇਲਨ ਦੇ ਇਸ ਖ਼ਾਸ ਪਲ ਨੇ ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਦੀ ਵਿਸ਼ਵ ਪੱਧਰੀ ਲੋਕਪ੍ਰਿਅਤਾ ਨੂੰ ਇੱਕ ਵਾਰ ਫਿਰ ਰੂਪਮਾਨ ਕੀਤਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.